Sardari Club :: BlogJune 13, 2010
ਭਗਤ ਸਿਆਂ ਤੇਰੀ ਲੋੜ ਪੈ ਗਈ ਫਿਰ ਪੰਜਾਬ ਨੂੰ,
ਟੁਟੇ ਇਹਦੇ ਨਾਲੋਂ ਜੋੜ ਦੇ ਰਾਵੀ ਤੇ ਝਨਾਬ ਨੂੰ। ਪੰਜ ਦਰਿਆਵਾਂ ਦੀ ਸੀ ਧਰਤੀ, ਖੇਰੂੰ ਖੇਰੂੰ ਹੋ ਗਈ ਏ, ਪੰਜਾਂ ਦੀ ਗਿਣਤੀ ਹੁਣ ਟੁਟ ਕੇ, ਅੱਡ ਅੱਡ ਹੋ ਕੇ ਰਹਿ ਗਈ ਏ। ਵਕਤ ਬੰਦੇ ਹਾਲਤਾਂ ਇਹਦੀ ਹਾਲਤ ਕੈਸੀ ਕਰ ਦਿਤੀ, ਬੇਈਮਾਨੀ, ਧੋਖੇਬਾਜਾਂ, ਨਕਸ਼ ਬਦਲ ਕੇ ਧਰ ਦਿਤੀ। ਕੀ ਸੀ ਕੀਤਾ ਕਿਵੇਂ ਸੀ ਕੀਤਾ ਕਿੰਝ ਲਈ ਆਜਾਦੀ ਤੂੰ, ਉਹਨਾਂ ਪੰਨਿਆਂ ਦੀ ਦੇਖ ਲੈ, ਅਖੀਂ ਆਪ ਬਰਬਾਦੀ ਤੂੰ। ਕਿੰਝ ਹੋ ਗਏ ਨੇ ਟੋਟੇ ਇਹਦੇ ਜਾਣ ਤੇਰੇ ਤੋਂ ਬਆਦ ਵੇ, ਕੀ ਕੁਝ ਹੋਇਆ ਦਸ ਨੀ ਸਕਦਾ, ਕਈ ਸਾਲਾਂ ਦਾ ਹਿਸਾਬ ਇਹ। ਦੁਖੜੇ ਸੁਣ ਲੈ ਇਹਦੇ ਆ ਕੇ, ਜਖਮਾਂ ਦੀ ਲੈ ਸਾਰ ਤੂੰ, ਜਿੰਨਾਂ ਇਹਨੂੰ ਜਖਮੀਂ ਕੀਤਾ, ਫਿਰ ਆ ਕੇ ਲਲਕਾਰ ਤੂੰ। ਇਨਕਲਾਬ ਨ੍ਹਾਰੇ ਦੀ ਸੁਤੀ, ਨੀਂਦ ਨੂੰ ਜਗਾ ਦੇ ਫਿਰ, ਜਿੰਦਾਬਾਦ ਦਾ ਨ੍ਹਾਰਾ ਲਾ ਕੇ, ਸੁਤੀ ਕੌਮ ਜਗਾ ਦੇ ਫਿਰ। ਜੋ ਬੂਟਾ ਸੀ ਲਾਇਆ ਉਸ ਨੂੰ ਪਾਣੀ ਆ ਕੇ ਲਾ ਦੇ ਤੂੰ, ਮੈਂ ਏਥੇ ਹਾਂ ਕਿਤੇ ਗਿਆ ਨੀ, ਫਿਰ ਆ ਕੇ ਦਿਖਲਾਦੇ ਤੂੰ। ਲੋੜ ਹੈ ਤੇਰੀ ਦੇਰੀ ਨਾ ਕਰ, ਕਰਤਾਰ ਸਰਾਭੇ ਲੈ ਆ ਨਾਲ, ਜੱਸੀ ਨੇ ਤਾਂ ਮਰ ਮੁਕ ਜਾਣਾ, ਡੋਰ ਪੰਜਾਬ ਦੀ ਆਣ ਸੰਭਾਲ। Posted by Jasvir Singh | 0 comment(s) October 21, 2009ਨਾ ਫੁੱਲ ਬਨਣਾ ਸੌਖਾ ਹੈ ਤੇ ਨਾ ਇੰਦਰ ਬਨਣ ਵਿੱਚ ਵਡਿਆਈ ਹੈ ਸੌਖਾ ਹੈ ਖਿੜ ਕੇ ਖੁਸਬੋ ਵੰਡਣਾ ਮੁਰਝਾ ਕੇ ਗੁਲਕੰਦ ਬਨਣਾ ਸੌਖਾ ਨਹੀਂ ਅਤਰ-ਫਲੇਲ ਇੰਦਰ ਨੇ ਬੜੇ ਵਰਤੇ ਹੋਣੇ ਨੇ ਆਪਾ ਪਿਸਾ ਕੇ ਖੁਸ਼ਬੋ ਦੇਣਾ ਸੌਖਾ ਨਹੀਂ ਪੁਸ਼ਪ ਲਿਖਿਆ ਮੇਰੇ ਨਾਮ ਅੰਦਰ ਫਿਰ ਵੀ ਕੋਈ ਫੁੱਲ ਵਾਲਾ ਭਾਵ ਤੇ ਪੈਦਾ ਕਰਦਾ ਹੈ ਪਰ ਇੰਦਰ ਬਣੇ ਦਾ ਕੀ ਫਾਇਦਾ ਸਦਾ ਗੱਦੀ ਬਚਾਉਣ ਲਈ ਜੋ ਭੱਜਿਆ ਭੱਜਿਆ ਫਿਰਦਾ ਹੈ ਜ਼ਿੰਦਗੀ ਤਾਂ ਆਖਦੇ ਨੇ ਸੁਪਨੇ, ਹਕੀਕਤ ਅਤੇ ਸੰਘਰਸ਼ ਦੇ ਸੁਮੇਲ ਨੂੰ ਪਰ ਇੱਥੇ ਤਾਂ ਨਾਮ ਮੇਰਾ ਖਿੰਡਿਆ ਖਿੰਡਿਆ ਫਿਰਦਾ ਹੈ ਪਰ ਸ਼ਬਦ ਵੀ ਤਾਂ ਕੁਦਰਤ ਦੇ ਬਖਸ਼ੇ ਨੇ ਇਨ੍ਹਾਂ ਦਾ ਕੀ ਕਸੂਰ ਅਰਥ ਤਾਂ ਹਮੇਸ਼ਾ ਮਨੁੱਖ ਹੀ ਲਿਖਦਾ ਹੈ ਪਹਿਲੀ ਵਾਰ ਜਦ ਨਾਮ ਪਿੱਛੇ ਕੀਤਾ ਸੀ ਗਿਲਾ ਮੈਂ ਗੁਰੂ ਘਰ ਦੇ ਗ੍ਰੰਥੀ ਨਾਲ ਉਸ ਨੇ ਕਿਹਾ ਫੁੱਲਾਂ ਦਿਆ ਰਾਜਿਆ ਫੁੱਲਾਂ ਵਾਂਗ ਰਹਿ ਪੁਸ਼ਪਿੰਦਰ ਸਿੰਘਾ ਸਿੰਘ ਵਾਲਾ ਰੂਪ ਰੱਖ ਆਪਾ ਵਾਰ ਖੁਸ਼ਬੋਆਂ ਵੰਡਦਾ ਰਹਿ... Keywords: ਕਵਿਤਾ Posted by Pushpinder Singh | 2 comment(s) October 20, 2009ਯਾਦ ਵਤਨ ਦੀ ਜੱਦ ਆ ਜਾਂਦੀ, ਇੱਕ ਪੀੜ ਕਲੇਜਾ ਕੱਢ ਲੈ ਜਾਏ, ਆਣ ਵਲੈਤਾਂ ਵਿਚ ਬਹਿ ਗਏ ਆ, ਪੰਜ-ਆਬਾਂ ਦੀ ਧਰਤੀ ਦੇ ਜੱਮੇ ਜਾਏ, ਮਾਮੇ, ਮਾਸੀਆਂ, ਭੂਆਂ ਸੱਭ ਰਿਸ਼ਤੇ ਨਾਤੇ, ਡਾਲਰਾਂ ਨੇ ਇੱਥੇ ਫਿੱਕੇ ਪਾਏ, ਕਿਸ਼ਤਾਂ ਹੀ ਪੂਰੀਆਂ ਹੁੰਦੀਆਂ ਨਹੀ, ਹਰ ਕੋਈ ਦੂਹਰੀਆ ਤੀਹਰੀਆਂ ਸ਼ਿਫਟਾਂ ਲਾਏ, ਦਿਲ ਲੋਚਦਾ ਹੈ ਓਹੀ ਪੁਰਾਣੇ ਯਾਰ ਤੇ ਬੇਲੀ, ਜਿਨ੍ਹਾਂ ਨਾਲ ਇਹ ਮਰਜਾਣਾ ਪਲ ਦੋ ਪਲ ਮਹਫਿਲ ਲਾਏ, ਇੱਥੇ ਵਿਹਲ ਕਿਸੇ ਕੋਲ ਏਨਾ ਹੈ ਨਹੀਂ, ਜੋ ਦਰਦ ਕਿੱਸੇ ਦੇ ਆਣ ਵੰਡਾਏ, ਪੈਸਾ ਤਾਂ ਇੱਥੇ ਹਰ ਕਮਾਏ, ਪਰ ਲੱਭਾ ਨਾ ਕੋਈ ਮੈਨੂੰ ਜੋ ਕਹੇ ਉਸਨੇ ਹੈ ਦਿਲਦਾਰ ਕਮਾਏ, ਸੋਹਣਾ ਹੈ ਮੁਲਕ 'ਤੇ ਸੋਹਣੇ ਨੇ ਏਥੋਂ ਦੇ ਜੰਮੇ ਜਾਏ, ਪਰ ਦਿਲ ਮੇਰੇ ਨੂੰ ਏਥੇ ਕੁੱਝ ਨਾ ਭਾਏ, ਰੋਕਿਆ ਰੁਕਦਾ ਇਹ ਦਿਲ ਨਹੀ, ਚੁੱਪ ਚਪੀਤੇ ਮਾਰ ਉਡਾਰੀ ਵਤਨਾਂ ਨੂੰ ਜਾਏ, ਕਰ ਕਰ ਯਾਦ ਵਤਨ ਦੀ ਮਿੱਟੀ, ਅੱਖੀਓ ਹੜ੍ਹ ਹੰਜੁਆਂ ਦਾ ਵਗਦਾ ਜਾਏ, ਗਰੇਵਾਲ ਲੋਚੇ ਕੋਈ ਦਿਲਦਾਰ ਐਸਾ, ਜੋ ਇਸ ਦਿਲ ਨੂੰ ਆਣ ਸਮਝਾਏ, ਜੋ ਇਸ ਦਿਲ ਨੂੰ ਮੋੜ ਲਿਆਏ... ਜੋ ਇਸ ਦਿਲ ਨੂੰ ਮੋੜ ਲਿਆਏ... Keywords: ਇਸ, ਦਿਲ, ਨੂੰ, ਮੋੜ, ਲਿਆਏ Posted by Kuljot Grewal | 1 comment(s) |
|