ਨਾ ਫੁੱਲ ਬਨਣਾ ਸੌਖਾ ਹੈ
ਤੇ ਨਾ ਇੰਦਰ ਬਨਣ ਵਿੱਚ ਵਡਿਆਈ ਹੈ
ਸੌਖਾ ਹੈ ਖਿੜ ਕੇ ਖੁਸਬੋ ਵੰਡਣਾ
ਮੁਰਝਾ ਕੇ ਗੁਲਕੰਦ ਬਨਣਾ ਸੌਖਾ ਨਹੀਂ
ਅਤਰ-ਫਲੇਲ ਇੰਦਰ ਨੇ ਬੜੇ ਵਰਤੇ ਹੋਣੇ ਨੇ
ਆਪਾ ਪਿਸਾ ਕੇ ਖੁਸ਼ਬੋ ਦੇਣਾ ਸੌਖਾ ਨਹੀਂ
ਪੁਸ਼ਪ ਲਿਖਿਆ ਮੇਰੇ ਨਾਮ ਅੰਦਰ
ਫਿਰ ਵੀ ਕੋਈ ਫੁੱਲ ਵਾਲਾ ਭਾਵ ਤੇ ਪੈਦਾ ਕਰਦਾ ਹੈ
ਪਰ ਇੰਦਰ ਬਣੇ ਦਾ ਕੀ ਫਾਇਦਾ
ਸਦਾ ਗੱਦੀ ਬਚਾਉਣ ਲਈ ਜੋ ਭੱਜਿਆ ਭੱਜਿਆ ਫਿਰਦਾ ਹੈ
ਜ਼ਿੰਦਗੀ ਤਾਂ ਆਖਦੇ ਨੇ
ਸੁਪਨੇ, ਹਕੀਕਤ ਅਤੇ ਸੰਘਰਸ਼ ਦੇ ਸੁਮੇਲ ਨੂੰ
ਪਰ ਇੱਥੇ ਤਾਂ ਨਾਮ ਮੇਰਾ ਖਿੰਡਿਆ ਖਿੰਡਿਆ ਫਿਰਦਾ ਹੈ
ਪਰ ਸ਼ਬਦ ਵੀ ਤਾਂ ਕੁਦਰਤ ਦੇ ਬਖਸ਼ੇ ਨੇ
ਇਨ੍ਹਾਂ ਦਾ ਕੀ ਕਸੂਰ
ਅਰਥ ਤਾਂ ਹਮੇਸ਼ਾ ਮਨੁੱਖ ਹੀ ਲਿਖਦਾ ਹੈ
ਪਹਿਲੀ ਵਾਰ ਜਦ ਨਾਮ ਪਿੱਛੇ ਕੀਤਾ ਸੀ ਗਿਲਾ ਮੈਂ
ਗੁਰੂ ਘਰ ਦੇ ਗ੍ਰੰਥੀ ਨਾਲ
ਉਸ ਨੇ ਕਿਹਾ ਫੁੱਲਾਂ ਦਿਆ ਰਾਜਿਆ
ਫੁੱਲਾਂ ਵਾਂਗ ਰਹਿ
ਪੁਸ਼ਪਿੰਦਰ ਸਿੰਘਾ
ਸਿੰਘ ਵਾਲਾ ਰੂਪ ਰੱਖ
ਆਪਾ ਵਾਰ
ਖੁਸ਼ਬੋਆਂ ਵੰਡਦਾ ਰਹਿ...