Nav Kanwal

Profile photo

Profile photo

Brief description

ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ..!!!

Town

Lalton Kalan, Ludhiana

Who am I?

ਕਾਸ਼ ਕਿ ਮੈਂ ਚਨੰ ਹੁੰਦਾ,
ਮੈਨੂੰ ਤੱਕਣੇ ਦਾ ਤੇਰਾ ਮਨ ਹੁੰਦਾ........

ਸ਼ਾਮੀ ਚੜ ਕੇ ਚੁਬਾਰੇ ਚੁੱਕ-ਚੁੱਕ ਅੱਡੀਆਂ ਤੂੰ ਮੈਨੂੰ ਲੱਭਦੀ,
ਲੁੱਕ-ਲੁੱਕ ਬਦਲਾਂ ਦੇ ਉੱਹਲੇ ਮੈਂ ਤੈਨੂੰ ਤੰਗ ਕਰਦਾ,
ਕਾਸ਼ ਕਿ ਮੈਂ ਚਨੰ ਹੁੰਦਾ,
ਮੈਨੂੰ ਤੱਕਣੇ ਦਾ ਤੇਰਾ ਮਨ ਹੁੰਦਾ........

ਵੇਲਾ ਹੁੰਦਾ ਤੇਰੇ ਉੱਠਣ ਦਾ,
ਮੈਂ ਝੱਟ ਸੌਂ ਜਾਂਦਾ ,
ਆਸਮਾਨ ਵਿੱਚ ਕਿੱਤੇ ਖੋ ਜਾਂਦਾ,
ਕਾਸ਼ ਕਿ ਮੈਂ ਚਨੰ ਹੁੰਦਾ,
ਮੈਨੂੰ ਤੱਕਣੇ ਦਾ ਤੇਰਾ ਮਨ ਹੁੰਦਾ........


ਕਦੇ ਪੁਰਾ,ਕਦੇ ਅਧੁਰਾ,
ਕਦੇ ਨਾ ਨਿਕਲਣ ਦੀ ਜਿਦ ਤੇ ਅੜ ਜਾਂਦਾ,
ਕਦੇ ਲੁੱਕ-ਲੁੱਕ ਬਦਲਾਂ ਦੇ ਉੱਹਲੇ ਚੋਰੀ-ਚੋਰੀ ਤੈਨੂੰ ਤੱਕਦਾ,
ਕਾਸ਼ ਕਿ ਮੈਂ ਚਨੰ ਹੁੰਦਾ,
ਮੈਨੂੰ ਤੱਕਣੇ ਦਾ ਤੇਰਾ ਮਨ ਹੁੰਦਾ........


ਭਾਵੇਂ ਤੂੰ ਹੋ ਜਾਂਦੀ ਕਿੱਸੇ ਹੋਰ ਦੀ,
ਦੁਰੋਂ-ਦੁਰੋਂ ਇਹ ਵੀ ਜਰ ਜਾਂਦਾ,
ਕਾਸ਼ ਕਿ ਮੈਂ ਚਨੰ ਹੁੰਦਾ,
ਮੈਨੂੰ ਤੱਕਣੇ ਦਾ ਤੇਰਾ ਮਨ ਹੁੰਦਾ........


ਸਾਲ ਵਿੱਚ ਇਕ ਵਾਰ ਹੀ ਸਹੀ ,
ਖੜ-ਖੜ ਬਨੇਰਿਆਂ ਤੇ ਮਾਹੀ ਨਾਲੋਂ ਪਹਿਲਾਂ ਮੈਨੂੰ ਤਕਦੀ,
ਪੁਰੇ ਦਿਨ ਤੋਂ ਤੈਨੂੰ ਮੇਰਾ ਇਂਤਜਾਰ ਹੁੰਦਾ,
ਕਾਸ਼ ਕਿ ਮੈਂ ਚਨੰ ਹੁੰਦਾ,
ਮੈਨੂੰ ਤੱਕਣੇ ਦਾ ਤੇਰਾ ਮਨ ਹੁੰਦਾ........!!!!
********************************
ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ਹੈ ਕਿਉਂ ਕੋਈ.....?
ਪਹਿਲਾਂ ਹੀ ਰੋਂਦੇ ਦਿਲ ਨੂੰ ਹੋਰ ਰਵਾਉਂਦਾ ਹੈ ਕਿਉਂ ਕੋਈ.....?

ਪਤਾ ਸੀ ਕਿ ਉਸਨੇ ਕਦਰਾਂ ਨਹੀਂ ਪਾਉਣੀਆਂ,
ਫਿਰ ਵੀ ਪਲਕਾਂ 'ਚ ਉਸਨੂੰ ਸਜਾਉਂਦਾ ਹੈ ਕਿਉਂ ਕੋਈ.....?

ਲੱਗਣ ਉਸਦੀਆਂ ਗਲੀਆਂ ਸੁੰਨੀਆਂ ਹਰ ਪਾਸੇ ਤੋਂ,
ਫਿਰ ਵੀ ਉੱਥੇ ਜਾ ਐਵੇਂ ਦਿਲ ਨੂ ਭਰਮਾਉਂਦਾ ਹੈ ਕਿਉਂ ਕੋਈ.....?

ਜ਼ਿਕਰ ਕਰਨਾ ਨਹੀਂ ਦਿਲ ਉਸਦਾ ਰਤਾ ਵੀ,
ਫਿਰ ਵੀ ਬੀਤੀਆਂ ਗੱਲਾਂ ਕਰ ਵਕਤ ਗਵਾਉਂਦਾ ਹੈ ਕਿਉਂ ਕੋਈ.....?

ਬਹੁਤ ਪਰੇ ਹੋ ਗਿਆ ਏ 'ਕੰਵਲ' ਦੇ ਦਿਲ ਤੋਂ ਓਹ,

ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....?
ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....?
**************************
yakeen kar baithhe si... asi kise te ek war hor...
kirda kirda kir gya.. muthhi cho ek yaar hor..

aadat jahi hai ho gai hun lutt jaan ke rovan di...
shayad kar baithha main kade fir koi pyaar hor...

jis lai tu mukkrya oh ek hona teri umar wich...
mere warge mil jaange tainu kai hazaar hor...

inteha ho gai... seh hunda nai maithho eh dard...
maaf kar deo main challya.. hokey bezaar hor...

unjh ta tu pehla hi dil bhar lya hona ae yaar...
je kasar hai ta laa lavi "Kanwal" 'te ilzaam do chaar hor...
********************************************************
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ.....‌‌‌‌‌!!!!!

Nav Benipal
Sunday 27th December 2009, 1:07am
੨੨ ਜੀ ਕਿੱਦਾਂ ? ਕੀ ਚਲਦਾ? ਹੋਪ ਆਲ ਵੈੱਲ ਸੈੱਟ ਆ... :)
amandeep
Thursday 5th November 2009, 6:28am
ਨਾਵ ਕਮਾਲ ਜੀ ਸਤ ਸ੍ਰੀ ਅਕਾਲ ਜੀ ਕਿਰਪਾ ਕਰ ਕੇ ਮੇਰੀ ਮਦਦ ਕਰ ਸਕ ਦੇ ਹੋ ਚੈਟਿੰਗ ਵਿਚ
Share this Page
Share/Bookmark


OUR SPONSORS







Featured Members


COMING SOON!