Sardari Club de saare members nu SSA!!!
Kirpa karke saare jaane apni apni introduction de deo ta ke aseen ik dooje nu jaan sakiye.
Thanks,
Nav
Keywords: Introduction, New Members, Sardari Club
Manjot Singh Dullat :: BlogNovember 10, 2009Sardari Club de saare members nu SSA!!! Kirpa karke saare jaane apni apni introduction de deo ta ke aseen ik dooje nu jaan sakiye. Thanks, Keywords: Introduction, New Members, Sardari Club Posted by Sardari Club - Nav Benipal | 0 comment(s) October 21, 2009ਨਾ ਫੁੱਲ ਬਨਣਾ ਸੌਖਾ ਹੈ ਤੇ ਨਾ ਇੰਦਰ ਬਨਣ ਵਿੱਚ ਵਡਿਆਈ ਹੈ ਸੌਖਾ ਹੈ ਖਿੜ ਕੇ ਖੁਸਬੋ ਵੰਡਣਾ ਮੁਰਝਾ ਕੇ ਗੁਲਕੰਦ ਬਨਣਾ ਸੌਖਾ ਨਹੀਂ ਅਤਰ-ਫਲੇਲ ਇੰਦਰ ਨੇ ਬੜੇ ਵਰਤੇ ਹੋਣੇ ਨੇ ਆਪਾ ਪਿਸਾ ਕੇ ਖੁਸ਼ਬੋ ਦੇਣਾ ਸੌਖਾ ਨਹੀਂ ਪੁਸ਼ਪ ਲਿਖਿਆ ਮੇਰੇ ਨਾਮ ਅੰਦਰ ਫਿਰ ਵੀ ਕੋਈ ਫੁੱਲ ਵਾਲਾ ਭਾਵ ਤੇ ਪੈਦਾ ਕਰਦਾ ਹੈ ਪਰ ਇੰਦਰ ਬਣੇ ਦਾ ਕੀ ਫਾਇਦਾ ਸਦਾ ਗੱਦੀ ਬਚਾਉਣ ਲਈ ਜੋ ਭੱਜਿਆ ਭੱਜਿਆ ਫਿਰਦਾ ਹੈ ਜ਼ਿੰਦਗੀ ਤਾਂ ਆਖਦੇ ਨੇ ਸੁਪਨੇ, ਹਕੀਕਤ ਅਤੇ ਸੰਘਰਸ਼ ਦੇ ਸੁਮੇਲ ਨੂੰ ਪਰ ਇੱਥੇ ਤਾਂ ਨਾਮ ਮੇਰਾ ਖਿੰਡਿਆ ਖਿੰਡਿਆ ਫਿਰਦਾ ਹੈ ਪਰ ਸ਼ਬਦ ਵੀ ਤਾਂ ਕੁਦਰਤ ਦੇ ਬਖਸ਼ੇ ਨੇ ਇਨ੍ਹਾਂ ਦਾ ਕੀ ਕਸੂਰ ਅਰਥ ਤਾਂ ਹਮੇਸ਼ਾ ਮਨੁੱਖ ਹੀ ਲਿਖਦਾ ਹੈ ਪਹਿਲੀ ਵਾਰ ਜਦ ਨਾਮ ਪਿੱਛੇ ਕੀਤਾ ਸੀ ਗਿਲਾ ਮੈਂ ਗੁਰੂ ਘਰ ਦੇ ਗ੍ਰੰਥੀ ਨਾਲ ਉਸ ਨੇ ਕਿਹਾ ਫੁੱਲਾਂ ਦਿਆ ਰਾਜਿਆ ਫੁੱਲਾਂ ਵਾਂਗ ਰਹਿ ਪੁਸ਼ਪਿੰਦਰ ਸਿੰਘਾ ਸਿੰਘ ਵਾਲਾ ਰੂਪ ਰੱਖ ਆਪਾ ਵਾਰ ਖੁਸ਼ਬੋਆਂ ਵੰਡਦਾ ਰਹਿ... Keywords: ਕਵਿਤਾ Posted by Pushpinder Singh | 2 comment(s) October 20, 2009ਯਾਦ ਵਤਨ ਦੀ ਜੱਦ ਆ ਜਾਂਦੀ, ਇੱਕ ਪੀੜ ਕਲੇਜਾ ਕੱਢ ਲੈ ਜਾਏ, ਆਣ ਵਲੈਤਾਂ ਵਿਚ ਬਹਿ ਗਏ ਆ, ਪੰਜ-ਆਬਾਂ ਦੀ ਧਰਤੀ ਦੇ ਜੱਮੇ ਜਾਏ, ਮਾਮੇ, ਮਾਸੀਆਂ, ਭੂਆਂ ਸੱਭ ਰਿਸ਼ਤੇ ਨਾਤੇ, ਡਾਲਰਾਂ ਨੇ ਇੱਥੇ ਫਿੱਕੇ ਪਾਏ, ਕਿਸ਼ਤਾਂ ਹੀ ਪੂਰੀਆਂ ਹੁੰਦੀਆਂ ਨਹੀ, ਹਰ ਕੋਈ ਦੂਹਰੀਆ ਤੀਹਰੀਆਂ ਸ਼ਿਫਟਾਂ ਲਾਏ, ਦਿਲ ਲੋਚਦਾ ਹੈ ਓਹੀ ਪੁਰਾਣੇ ਯਾਰ ਤੇ ਬੇਲੀ, ਜਿਨ੍ਹਾਂ ਨਾਲ ਇਹ ਮਰਜਾਣਾ ਪਲ ਦੋ ਪਲ ਮਹਫਿਲ ਲਾਏ, ਇੱਥੇ ਵਿਹਲ ਕਿਸੇ ਕੋਲ ਏਨਾ ਹੈ ਨਹੀਂ, ਜੋ ਦਰਦ ਕਿੱਸੇ ਦੇ ਆਣ ਵੰਡਾਏ, ਪੈਸਾ ਤਾਂ ਇੱਥੇ ਹਰ ਕਮਾਏ, ਪਰ ਲੱਭਾ ਨਾ ਕੋਈ ਮੈਨੂੰ ਜੋ ਕਹੇ ਉਸਨੇ ਹੈ ਦਿਲਦਾਰ ਕਮਾਏ, ਸੋਹਣਾ ਹੈ ਮੁਲਕ 'ਤੇ ਸੋਹਣੇ ਨੇ ਏਥੋਂ ਦੇ ਜੰਮੇ ਜਾਏ, ਪਰ ਦਿਲ ਮੇਰੇ ਨੂੰ ਏਥੇ ਕੁੱਝ ਨਾ ਭਾਏ, ਰੋਕਿਆ ਰੁਕਦਾ ਇਹ ਦਿਲ ਨਹੀ, ਚੁੱਪ ਚਪੀਤੇ ਮਾਰ ਉਡਾਰੀ ਵਤਨਾਂ ਨੂੰ ਜਾਏ, ਕਰ ਕਰ ਯਾਦ ਵਤਨ ਦੀ ਮਿੱਟੀ, ਅੱਖੀਓ ਹੜ੍ਹ ਹੰਜੁਆਂ ਦਾ ਵਗਦਾ ਜਾਏ, ਗਰੇਵਾਲ ਲੋਚੇ ਕੋਈ ਦਿਲਦਾਰ ਐਸਾ, ਜੋ ਇਸ ਦਿਲ ਨੂੰ ਆਣ ਸਮਝਾਏ, ਜੋ ਇਸ ਦਿਲ ਨੂੰ ਮੋੜ ਲਿਆਏ... ਜੋ ਇਸ ਦਿਲ ਨੂੰ ਮੋੜ ਲਿਆਏ... Keywords: ਇਸ, ਦਿਲ, ਨੂੰ, ਮੋੜ, ਲਿਆਏ Posted by Kuljot Grewal | 1 comment(s) September 07, 2008ਪੰਜਾਬੀ ਮਾਂ ਬੋਲੀ ਦੇ ਵਾਧੇ ਲਈ ਕੀ ਕੀਤਾ ਜਾਵੇ? ਕਿਰਪਾ ਕਰਕੇ ਆਪਣੇ ਵਿਚਾਰ ਇੱਥੇ ਸਭ ਨਾਲ ਸਾਂਝੇ ਕਰਨ ਦੀ ਕਿਰਪਾਲਤਾ ਕਰੋ ਜੀ।
Keywords: Language, Mother Tongue, Promotion, Punjabi, Sardari Club, ਸਰਦਾਰੀ ਕਲੱਬ, ਪੰਜਾਬੀ, ਮਾਂ ਬੋਲੀ Posted by Sardari Club - Kuljot Grewal | 3 comment(s) August 30, 2008In today's modern world when the whole world is globalising and adopting different new things with help of media why can't we popularise our Dastar (turban)...The pride of a sardar. If someone tries to do that why can't we support it, even if we can't support it why do we start pulling the legs of those who promote it. Something like this is happening with Singh is King (Bollywood Movie) wheareas this movie has promoted our Dastar a lot in the whole world? What would you like to say friends???????? Posted by Sardari Club - Gurpreet Singh Minhas | 2 comment(s) |
|