ਯਾਦ ਵਤਨ ਦੀ ਜੱਦ ਆ ਜਾਂਦੀ,
ਇੱਕ ਪੀੜ ਕਲੇਜਾ ਕੱਢ ਲੈ ਜਾਏ,
ਆਣ ਵਲੈਤਾਂ ਵਿਚ ਬਹਿ ਗਏ ਆ,
ਪੰਜ-ਆਬਾਂ ਦੀ ਧਰਤੀ ਦੇ ਜੱਮੇ ਜਾਏ,
ਮਾਮੇ, ਮਾਸੀਆਂ, ਭੂਆਂ ਸੱਭ ਰਿਸ਼ਤੇ ਨਾਤੇ,
ਡਾਲਰਾਂ ਨੇ ਇੱਥੇ ਫਿੱਕੇ ਪਾਏ,
ਕਿਸ਼ਤਾਂ ਹੀ ਪੂਰੀਆਂ ਹੁੰਦੀਆਂ ਨਹੀ,
ਹਰ ਕੋਈ ਦੂਹਰੀਆ ਤੀਹਰੀਆਂ ਸ਼ਿਫਟਾਂ ਲਾਏ,
ਦਿਲ ਲੋਚਦਾ ਹੈ ਓਹੀ ਪੁਰਾਣੇ ਯਾਰ ਤੇ ਬੇਲੀ,
ਜਿਨ੍ਹਾਂ ਨਾਲ ਇਹ ਮਰਜਾਣਾ ਪਲ ਦੋ ਪਲ ਮਹਫਿਲ ਲਾਏ,
ਇੱਥੇ ਵਿਹਲ ਕਿਸੇ ਕੋਲ ਏਨਾ ਹੈ ਨਹੀਂ,
ਜੋ ਦਰਦ ਕਿੱਸੇ ਦੇ ਆਣ ਵੰਡਾਏ,
ਪੈਸਾ ਤਾਂ ਇੱਥੇ ਹਰ ਕਮਾਏ, ਪਰ ਲੱਭਾ ਨਾ ਕੋਈ ਮੈਨੂੰ
ਜੋ ਕਹੇ ਉਸਨੇ ਹੈ ਦਿਲਦਾਰ ਕਮਾਏ,
ਸੋਹਣਾ ਹੈ ਮੁਲਕ 'ਤੇ ਸੋਹਣੇ ਨੇ ਏਥੋਂ ਦੇ ਜੰਮੇ ਜਾਏ,
ਪਰ ਦਿਲ ਮੇਰੇ ਨੂੰ ਏਥੇ ਕੁੱਝ ਨਾ ਭਾਏ,
ਰੋਕਿਆ ਰੁਕਦਾ ਇਹ ਦਿਲ ਨਹੀ,
ਚੁੱਪ ਚਪੀਤੇ ਮਾਰ ਉਡਾਰੀ ਵਤਨਾਂ ਨੂੰ ਜਾਏ,
ਕਰ ਕਰ ਯਾਦ ਵਤਨ ਦੀ ਮਿੱਟੀ,
ਅੱਖੀਓ ਹੜ੍ਹ ਹੰਜੁਆਂ ਦਾ ਵਗਦਾ ਜਾਏ,
ਗਰੇਵਾਲ ਲੋਚੇ ਕੋਈ ਦਿਲਦਾਰ ਐਸਾ,
ਜੋ ਇਸ ਦਿਲ ਨੂੰ ਆਣ ਸਮਝਾਏ,
ਜੋ ਇਸ ਦਿਲ ਨੂੰ ਮੋੜ ਲਿਆਏ...
ਜੋ ਇਸ ਦਿਲ ਨੂੰ ਮੋੜ ਲਿਆਏ...