Ranveer Singh

Who am I?

ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ।
ਓਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸਕੇ ਕੌਮ ਜੋ ਜਰ ਜਾਂਦੀ ।
ਸਿਰ ਦੇ ਸਰਦਾਰ ਕਹਾਏ ਆਪਾਂ, ਤਾਹੀਉਂ ਸਿਰੀ ਦਸਤਾਰਾਂ ਸੋਂਹਦੀਆਂ ਨੇ ।
ਤਾਹੀਉਂ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ, ਤਾਹੀਉਂ ਅਸਾਂ ਤੋਂ ਮੌਤ ਹੈ ਡਰ ਜਾਂਦੀ ।
ਝੁਕਣ ਲਈ ਨਹੀ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ ।
ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ
ਅਸੀ ਵਖਰੇ ਫਕੀਰ .. .. ਸਾਡੀ ਵਖਰੀ ੲੇ ਹੀਰ

ਬਾਗੀ ਨਾਮ ਸਾਡਾ,
ਬਾਗੀ ਜਾਤ ਸਾਡੀ,
ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,
ਗੁਰੂ ਦਸ਼ਮੇਸ਼ ਬਾਗੀ,
ਨਲੂਆ ਵੀਰ ਬਾਗੀ,
ਸਾਡਾ ਬਾਗੀ ਪੰਥ ਪਰਿਵਾਰ ਲੋਕੋ,
ਭਗਤ ਸਿੰਘ ਬਾਗੀ
ਊੱਧਮ ਸਿੰਘ ਬਾਗੀ,
ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,
ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,
ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ....


ਰੱਬ ਦਾ ਰੁਤਬਾ ਅਪਣੀ ਥਾ ਤੇ
ਯਾਰ ਦਾ ਰੁਤਬਾ ਅੱਡ
ਰੱਬ ਨੰੂ ਤਰਸੇ ਅਾਤਮਾ
ਤੇ ਯਾਰ ਨੰੂ ਤਰਸੇ ਅੱਖ
ਦੁਨੀਅਾ ਚ ਵਡਮੁੱਲੇ ਦੋਵਾ ਦੇ ਦੀਦਾਰ
ਸਭ ਤੋ ਮਹਿੰਗਾ ਸਭ ਤੋ ਅੋਖਾ
ਇੱਕ ਖੁਦਾ ਤੇ ਇੱਕ ਯਾਰ



ਅਸੀ ਸ਼ੇਰ ਦਿਲ,
ਜਿਗਰਾ ਸ਼ੇਰਾਂ ਜਿਹਾ ਸਾਡਾ,
ਤੱਤੀ ਵਾਹ ਨਾਂ ਕੌਮ ਤੇ ਆਉਣ ਦਿਂਦੇ,
ਧੌਣ ਭੱਨ੍ ਕੇ ਵੈਰੀ ਦੀ, ਹਿੱਕ ਉੱਤੇ ਰੱਖ ਪੈਰ ਫਤਿਹ ਬੁਲਾ ਜਾਂਦੇ,
ਸਾਡੀਆਂ ਨੀਹਾਂ ਪੱਕਿਆਂ ਕੀਤੀਅਂ, ਸਾਨੂੰ ਮਾਣ ਹੈ ਉਹਨਾਂ ਸ਼ਹੀਦਾਂ ਤੇ,
ਕੀਤੀ ਪੱਤ ਦੀ ਰਾਖੀ ਸਾਡੀ ਜਿਨਾਂ,ਸਾਨੂੰ ਮਾਣ ਹੈ ਉਹਨਾਂ ਵੀਰਂ ਤੇ,
ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,
ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ,ਸਾਡੀ ਸ਼ੇਰਾਂ ਦੀ ਕੌਮ ਪੰਜਾਬੀ


ਜੱਦ ਵੀ ਲਿਖੱਣ ਬੈਠਦਾ ਹਾਂ,ਸ਼ਬਦ ਆਨ ਸਿਰ ਤੇ ਖੜ ਜਾਂਦੇ,
ਪਰੋ ਲਈ ਦਾ ਇੱਕ ਕਾਵੀ ਰੂਪ,ਵਿੱਚੇ ਸੋਚਾਂ ਦੇ ਸਮੂੰਦਰ ਹੜ ਜਾਂਦੇ!!

ਸ਼ੁਰੂ ਹੋ ਜਾਂਦੀ ਮੰਨ ਦੀ ਗੁਫ਼ਤਗੂ,ਡੁਬਦੇ ਤਿਨਕੇ ਤੇ ਕਈ ਤਰ ਜਾਂਦੇ,
ਹੇਰਤਅੰਗੇਜ ਮੇਰੇ ਗੰਮ ਦੀ ਤਸਵੀਰ,ਵੇਖਦੇ ਹੀ ਅੱਖ ਚ ਅੱਥਰੂ ਭਰ ਜਾਂਦੇ!!

ਮੂਡ ਤੋਂ ਹੀ ਅੱਖ ਤੇ ਅਥਰੂ ਲਿਸ਼ਕਦਾ,ਭਾਵੂਕ ਹੋਏ ਨੀ ਦਿਲ ਜਦ ਵਰ ਜਾਂਦੇ,
ਕਿੰਨੀ ਕੂ ਲੰਮੀ ਮੇਰੇ ਬਿਰਹਾਂ ਦੀ ਉਡਾਰੀ,ਥੱਕ ਹਾਰ ਕੇ ਤਾਂ ਪੰਛੀ ਵੀ ਘਰ ਵੜ ਜਾਂਦੇ!!

ਕਹਿੜੇ ਪੱਖ ਵਿੱਚ ਤੋਲਾਂ ਓ ਹਸੀਨ ਪੱਲ,ਤੂੰ ਜਾਂਦੀ ਝੋਲੀ ਜੇੜੇ ਪਾ ਗਈ ਏ,
ਕਦੇ ਦਿਸੇਂ ਤਾਂ ਖੋਲਾਂ ਭੇਤ ਦਿਲ ਦਾ,ਤੂੰ ਪਰਦੇਸਾਂ ਨੂੰ ਚਾਲੇ ਪਾ ਗਈ ਏ!!

ਬੜਾ ਜੋਰ ਲਾਈਆ ਨਾ ਮਿਲੀ ਮੰਨਜੂਰੀ,ਤੂੰ ਬੱਸ ਕੰਤ ਦੇ ਸਿਰ ਤੇ ਜਾ ਗਈ ਏ,
ਅਸੀ ਲਖਾਂ ਦੀ ਤਦਾਰ ਚ ਉਜੜੇ ਬੈਠੇ,ਤੂੰ ਕਹਿੜੇ ਪੂੰਨ ਕਮਾ ਗਈ ਏ!!

ਅਪਣੀ ਯਾਦਾਂ ਦੇ ਪਹਿਰੇਦਾਰਾਂ ਨੂੰ,ਏ ਕਹਿੜਾ ਪਾਠ ਪੜਾ ਗਈ ਏ,
ਤਿੰਨ ਸਾਲਾਂ ਦੀ ਗੂੜੀ ਯਾਰੀ ਦਾ,"PANESAR" ਕੀ ਸਿੱਟਾ ਤੂੰ ਪਾ ਗਈ ਏ!!



ਦੋਸਤੀ ਬਿਨਾ ਜਿੰਦਗੀ ਵੀਰਾਨ ਹੁੰਦੀ ਹੈਂ,
ਇਕੱਲੇ ਹਰ ਥਾਂ ਸੁੰਨਸਾਨ ਹੁੰਦੀ ਹੈਂ|
ਸੱਚੇ ਦੋਸਤ ਦਾ ਹੋਣਾ ਜ਼ਰੂਰੀ ਹੈਂ,
ਕਿਉਂ ਕੀ ਚੰਗੇ ਦੋਸਤ ਨਾਲ ਹਰ ਮੁਸ਼ਕਲ ਆਸਾਨ ਹੁੰਦੀ ਹੈਂ|

Share this Page
Share/Bookmark


OUR SPONSORS







Featured Members


COMING SOON!